audio
audioduration (s) 3.28
11.6
| sentence
stringlengths 21
249
|
---|---|
ਪੁਲਿਸ ਮੁਖੀ ਸੁਰੇਸ਼ ਅਰੋੜਾ ਨੇ ਚੰਡੀਗੜ੍ਹ ਚ ਜਾਰੀ ਇਕ ਬਿਆਨ ਚ ਕਿਹੈ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਜਲੰਧਰ ਸ਼ਹਿਰ ਦੇ ਬਾਹਰਵਾਰ ਸ਼ਾਹਪੁਰ ਚ ਸੀ ਟੀ ਕਾਲਿਜ ਦੇ ਹੋਸਟਲ ਚ ਗ੍ਰਿਫਤਾਰ ਕੀਤਾ ਗਿਐ |
|
ਇਸ ਤੋਂ ਪਹਿਲਾਂ ਮਲੇਰਕੋਟਲਾ ਧੂਰੀ ਸੰਗਰੂਰ ਮੂਣਕ ਸੁਨਾਮ ਲਹਿਰਾ ਭਵਾਨੀਗੜ੍ਹ ਅਤੇ ਦਿੜ੍ਹਬਾ ਚ ਅਜਿਹੀਆਂ ਰਸੋਈਆਂ ਚੱਲ ਰਹੀਆਂ ਨੇ |
|
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਵੀ ਸਜਾਇਆ ਗਿਆ ਜੋ ਵੱਖ ਵੱਖ ਥਾਵਾਂ ਤੋਂ ਹੁੰਦਾ ਹੋਇਆ ਵਾਪਸ ਸ੍ਰੀ ਅਕਾਲ ਤਖ਼ਤ ਵਿਖੇ ਸੰਪੰਨ ਹੋਇਆ |
|
ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਇਤਿਹਾਸਕ ਦਿਹਾੜੇ ਤੇ ਪੰਜਾਬ ਨੂੰ ਦੇਸ਼ ਦਾ ਸਭ ਤੋਂ ਵੱਧ ਗਤੀਸ਼ੀਲ ਅਤੇ ਪ੍ਰਗਤੀਸ਼ੀਲ ਸੂਬਾ ਬਣਾਉਣ ਦਾ ਪ੍ਰਣ ਲੈਣਾ ਚਾਹੀਦੈ |
|
ਅੱਜ ਚੰਡੀਗੜ੍ਹ ਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਬਿਕਰਮਜੀਤ ਸਿੰਘ ਨਾਂ ਦਾ ਇਹ ਦਹਿਸ਼ਤਗਰਦ ਅੱਜ ਤੜਕਸਾਰ ਲੁਹਾਰਕਾ ਪਿੰਡ ਨੇੜਿਓਂ ਗ੍ਰਿਫਤਾਰ ਕੀਤਾ ਗਿਆ ਜੋ ਧਾਰੀਵਾਲ ਦਾ ਰਹਿਣ ਵਾਲਾ ਏ |
|
ਅੱਜ ਪੰਜਾਬ ਵਿਧਾਨ ਸਭਾ ਚ ਰਾਜਪਾਲ ਦੇ ਭਾਸ਼ਣ ਉਪਰ ਧੰਨਵਾਦ ਦੇ ਮਤੇ ਤੇ ਬਹਿਸ ਸ਼ੁਰੂ ਹੋ ਗਈ ਏ |
|
ਉਨ੍ਹਾਂ ਕਿਹਾ ਕਿ ਇਹ ਸੰਕਲਪ ਸਮਾਜ ਅਤੇ ਦੇਸ਼ ਦੀ ਭਲਾਈ ਅਤੇ ਭਾਰਤ ਦੇ ਉੱਜਵਲ ਭਵਿੱਖ ਲਈ ਹੋਣੇ ਚਾਹੀਦੇ ਨੇ ਅਤੇ ਇਸ ਵਿਚ ਸਾਡਾ ਕਰਤੱਵ ਜੁੜਿਆ ਹੋਣਾ ਚਾਹੀਦੈ |
|
ਉਨ੍ਹਾਂ ਨੇ ਨੁਕਸਾਨ ਦਾ ਸਹੀ ਜਾਇਜ਼ਾ ਲੈਣ ਲਈ ਵਿਸ਼ੇਸ਼ ਗਿਰਦਾਵਰੀ ਕਰਾਉਣ ਦੀ ਮੰਗ ਵੀ ਕੀਤੀ |
|
ਉਨ੍ਹਾਂ ਕਿਹਾ ਕਿ ਦੇਸ਼ ਵਿਚ ਕਿਫਾਇਤੀ ਭਰੋਸੇਯੋਗ ਅਤੇ ਪਾਏਦਾਰ ਊਰਜਾ ਯਕੀਨੀ ਬਣਾਈ ਜਾ ਰਹੀ ਏ |
|
ਉਨ੍ਹਾਂ ਕਿਹਾ ਕਿ ਸ੍ਰੀ ਬਾਦਲ ਨੇ ਇਹ ਬਿਆਨ ਜਾਣ ਬੁਝ ਕੇ ਵਿਸ਼ੇਸ਼ ਜਾਂਚ ਟੀਮ ਦਾ ਧਿਆਨ ਬਰਗਾੜੀ ਕਾਂਡ ਦੀ ਜਾਂਚ ਤੋਂ ਹਟਾਉਣ ਲਈ ਦਿੱਤੈ |
|
ਸਰਕਾਰ ਨੇ ਪਾਕਿਸਤਾਨ ਨੂੰ ਕਿਹੈ ਕਿ ਇਸ ਦੇ ਸਿਵਲ ਕੈਦੀ ਲਾਪਤਾ ਭਾਰਤੀ ਫੌਜੀ ਮਛੇਰੇ ਅਤੇ ਉਨ੍ਹਾਂ ਦੀਆਂ ਕਿਸ਼ਤੀਆਂ ਤੁਰੰਤ ਵਾਪਸ ਭੇਜੀਆਂ ਜਾਣ |
|
ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕਾਇਮ ਕੀਤੀ ਇਸ ਕਮੇਟੀ ਦੇ ਚੇਅਰਮੈਨ ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ ਨੂੰ ਬਣਾਇਆ ਗਿਆ ਜਦ ਕਿ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਇਸ ਦੇ ਵਾਈਸ ਚੇਅਰਮੈਨ ਹੋਣਗੇ |
|
ਇਹ ਰਕਮਾਂ ਸਥਾਨਕ ਸਰਕਾਰਾਂ ਵਿਭਾਗ ਵਿਦਿਆ ਮਹਿਕਮੇ ਅਤੇ ਸਮਾਜਿਕ ਸੁਰੱਖਿਆ ਪੈਨਸ਼ਨਾਂ ਨਾਲ ਸਬੰਧਤ ਨੇ |
|
ਉਨ੍ਹਾਂ ਕਿਹਾ ਕਿ ਇਹ ਸੁਨਿਸ਼ਚਿਤ ਕੀਤਾ ਗਿਐ ਕਿ ਵਿਕਾਸ ਕੰਮਾਂ ਚ ਗੁਣਵੱਤਾ ਨਾਲ ਕੋਈ ਸਮਝੌਤਾ ਨਾ ਹੋਵੇ |
|
ਸੈਸ਼ਨ ਦੌਰਾਨ ਲੁਧਿਆਣਾ ਚ ਸਮੂਹਿਕ ਦੁਸ਼ਕਰਮ ਅੰਮ੍ਰਿਤਸਰ ਚ ਵਾਪਰੇ ਰੇਲ ਹਾਦਸੇ ਕਿਸਾਨਾਂ ਦੇ ਗੰਨੇ ਦੇ ਬਕਾਏ ਦੀ ਅਦਾਇਗੀ ਵਗਰੇ ਕਈ ਮੁੱਦੇ ਉਠੇ |
|
ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਨੇ ਵੀ ਉੱਘੇ ਅਦਾਕਾਰ ਦੇ ਦੇਹਾਂਤ ਤੇ ਅਫਸੋਸ ਪ੍ਰਗਟ ਕੀਤੈ |
|
ਉਨ੍ਹਾਂ ਨੂੰ ਏਕਾਂਤਵਾਸ ਦੌਰਾਨ ਆਪਣੀ ਰੋਜੀ ਰੋਟੀ ਖੁਸਣ ਦਾ ਡਰ ਨਾ ਸਤਾਵੇ |
|
ਕੋਰੋਨਾ ਵਾਇਰਸ ਤੋਂ ਬਚਾਅ ਦੇ ਮੱਦੇਨਜ਼ਰ ਅਹੁਤਿਆਤ ਦੇ ਤੌਰ ਤੇ ਕੱਲ੍ਹ ਨੂੰ ਸਰਹਿੰਦ ਦੇ ਹਿਮਾਂਯੂਪੁਰ ਦਾ ਸਾਰਾ ਇਲਾਕਾ ਅਤੇ ਰੇਲਵੇ ਸਟੇਸ਼ਨ ਨਾਲ ਲੱਗਦਾ ਸਾਰਾ ਇਲਾਕਾ ਪੂਰੀ ਤਰ੍ਹਾਂ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਨੇ |
|
ਨਸ਼ਿਆਂ ਵਿਰੁੱਧ ਜੰਗ ਚ ਪ੍ਰਗਤੀ ਤੇ ਨਿਗਰਾਨੀ ਰੱਖਣ ਅਤੇ ਇਸ ਸਮੱਸਿਆ ਨਾਲ ਨਿਪਟਣ ਲਈ ਵੱਖ ਵੱਖ ਪੱਧਰਾਂ ਤੇ ਨਿਯਮਿਤ ਤੌਰ ਤੇ ਮੀਟਿੰਗਾਂ ਕਰਨ ਬਾਰੇ ਕੈਪਟਨ ਅਮਰਿੰਦਰ ਸਿੰਘ ਦੇ ਸੁਝਾਅ ਨੂੰ ਮੀਟਿੰਗ ਦੌਰਾਨ ਪ੍ਰਵਾਨ ਕਰ ਲਿਆ ਗਿਆ |
|
ਟਰੱਕ ਚ ਪਿਆ ਘਰ ਦਾ ਸਮਾਨ ਅਤੇ ਇਕ ਕਾਰ ਪੁਲਿਸ ਨੇ ਆਪਣੇ ਕਬਜ਼ੇ ਵਿਚ ਲੈ ਲਈ ਏ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਐ |
|
ਐ ਸ੍ਰੀ ਸੂਦ ਨੇ ਕਿਹਾ ਕਿ ਕਾਰਪੋਰੇਸ਼ਨ ਦੀ ਜ਼ਮੀਨ ਤੋਂ ਨਜਾਇਜ਼ ਕਬਜ਼ੇ ਛੁਡਾਉਣ ਲਈ ਪ੍ਰਸਾਸ਼ਨ ਦੀ ਮਦਦ ਦੀ ਜ਼ਰੂਰਤ ਦੀ ਅਤੇ ਪ੍ਰਸ਼ਾਸ਼ਨ ਵਲੋਂ ਪੂਰਾ ਸਹਿਯੋਗ ਵੀ ਦਿੱਤਾ ਜਾ ਰਿਹੈ |
|
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਆਰਥਿਕ ਪੱਧਰ ਨੂੰ ਉਪਰ ਚੁੱਕਣ ਲਈ ਲਗਾਤਾਰ ਉਪਰਾਲੇ ਕਰ ਰਹੀ ਏ ਇਸੇ ਲੜੀ ਤਹਿਤ ਸੂਬੇ ਵਿੱਚ ਮਿਲਕ ਪਲਾਂਟ ਖੋਲ੍ਹੇ ਜਾ ਰਹੇ ਨੇ |
|
ਉਨ੍ਹਾਂ ਕਿਹਾ ਕਿ ਕੇਂਦਰੀ ਖੇਤੀਬਾੜੀ ਯੂਨੀਵਰਸਿਟੀਆਂ ਆਪਣੀ ਲਾਭਕਾਰੀ ਖੋਜ ਨਾਲ ਪਾਏਦਾਰ ਖੇਤੀਬਾੜੀ ਅਤੇ ਉਤਪਾਦਕਤਾ ਨੂੰ ਉਤਸ਼ਾਹਿਤ ਕਰਨ ਲਈ ਕੌਮੀ ਟੀਚਿਆਂ ਨੂੰ ਪੂਰਾ ਕਰਨ ਚ ਸਹਿਯੋਗ ਦੇ ਸਕਦੀਆਂ ਨੇ |
|
ਇਸ ਕੇਸ ਵਿਚ ਤਿੰਨੇ ਧਿਰਾਂ ਸ਼ਿਕਾਇਤ ਕਰਤਾ ਦੋਸ਼ੀਆਂ ਅਤੇ ਰਾਜ ਸਰਕਾਰ ਨੇ ਕਲੋਜ਼ਰ ਰਿਪੋਰਟ ਦੀ ਕਾਪੀ ਮੰਗੀ ਸੀ |
|
ਅੱਜ ਤਰਨਤਾਰਨ ਜ਼ਿਲ੍ਹੇ ਚ ਨਹਿਰੂ ਯੁਵਾ ਕੇਂਦਰ ਵੱਲੋਂ ਪ੍ਰਧਾਨ ਮੰਤਰੀ ਸ੍ਰਮਯੋਗੀ ਮਾਨਧਨ ਯੋਜਨਾ ਦੀ ਸ਼ੁਰੂਆਤ ਕੀਤੀ ਗਈ |
|
ਮੰਤਰੀ ਨੇ ਸਮੁੰਦਰੀ ਜਹਾਜ ਨਿਲਗਿਰੀ ਨੂੰ ਵੀ ਫੌਜ ਚ ਸ਼ਾਮਲ ਕੀਤਾ |
|
ਪਾਣੀ ਨੂੰ ਕੁਦਰਤ ਵਲੋਂ ਦਿੱਤੀ ਗਈ ਇਕ ਬੇਸ਼ਕੀਮਤੀ ਨੇਆਮਤ ਦੱਸਦਿਆਂ ਉਨ੍ਹਾਂ ਕਿਹਾ ਕਿ ਪਾਣੀ ਦੀ ਸਾਂਭ ਸੰਭਾਲ ਹਰ ਕਿਸੇ ਦੀ ਜਿੰਮੇਵਾਰੀ ਬਣਦੀ ਹੈ |
|
ਸਾਡੇ ਮੁਹਾਲੀ ਵਾਲੇ ਪੱਤਰਕਾਰ ਨੇ ਖ਼ਬਰ ਦਿੱਤੀ ਏ ਕਿ ਜ਼ਿਲ੍ਹੇ ਦੇ ਮੁਹਾਲੀ ਜ਼ੀਕਰਪੁਰ ਡੇਰਾਬੱਸੀ ਖਰੜ ਅਤੇ ਬਨੂੰੜ ਕਸਬਿਆਂ ਵਿਚ ਸ਼ਰਧਾਲੂਆਂ ਨੇ ਸ਼ੋਭਾ ਯਾਤਰਾ ਕੱਢੀਆਂ ਜਿਸ ਦੌਰਾਨ ਭਗਵਾਨ ਸ਼ਿਵ ਦੀ ਉਸਤਤ ਵਿਚ ਭਜਨ ਗਾਏ ਗਏ |
|
ਆਪਣੇ ਇਕ ਟਵੀਟ ਵਿਚ ਸ੍ਰੀ ਮੋਦੀ ਨੇ ਕਿਹੈ ਕਿ ਮਹਾਰਾਣਾ ਪ੍ਰਤਾਪ ਦੀ ਜੀਵਨੀ ਹੌਂਸਲੇ ਬਹਾਦਰੀ ਸਵੈਮਾਣ ਅਤੇ ਵੀਰਤਾ ਦਾ ਪ੍ਰਤੀਕ ਏ ਜੋ ਹਮੇਸ਼ਾ ਦੇਸ਼ ਦੇ ਲੋਕਾਂ ਨੂੰ ਦੇਸ਼ ਪ੍ਰੇਮ ਪ੍ਰਤੀ ਪ੍ਰੇਰਣਾ ਦਿੰਦੀ ਰਹੇਗੀ |
|
ਅਸੰਧ ਦੇ ਇੱਕ ਕਾਲਜ ਦਾ ਨਾਉ ਬਾਬਾ ਫਤਿਹ ਸਿਮਘ ਨੇ ਨਾਂ ਉੱਪਰ ਰੱਖਿਆ ਜਾਵੇਗਾ ਅਤੇ ਕਰਨਾਲ ਦੇ ਇੱਕ ਪ੍ਰਵੇਸ਼ ਦਵਾਰ ਦਾ ਨਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ਉੱਪਰ ਰੱਖਿਆ ਜਾਵੇਗਾ |
|
ਪ੍ਰਸ਼ਾਸਨ ਨੇ ਕੋਵਿਡ ਮਾਮਲਿਆਂ ਵਿਚ ਵਾਧੇ ਦੇ ਮੱਦੇਨਜ਼ਰ ਕੇਂਦਰੀ ਸ਼ਾਸ਼ਤ ਪ੍ਰਦੇਸ਼ ਵਿਚ ਕੋਰੋਨਾ ਕਰਫਿਊ ਇਕ ਹਫ਼ਤੇ ਲਈ ਵਧਾਉਣ ਦਾ ਫੈਸਲਾ ਕੀਤੈ |
|
ਬਰਾਮਦ ਕੀਤੀ ਗਈ ਹੈਰੋਇਨ ਦੀ ਕੀਮਤ ਕਰੋੜਾਂ ਰੁਪਏ ਦੱਸੀ ਗਈ ਐ |
|
ਸ੍ਰੀ ਤਿਵਾੜੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਿਕਾਸ ਕਾਰਜਾਂ ਤੇ ਲਗਾਤਾਰ ਕੰਮ ਜਾਰੀ ਏ |
|
ਚੌਕਸੀ ਬਿਊਰੋ ਦੇ ਮੁੱਖ ਨਿਰਦੇਸ਼ਕ ਨੇ ਕਿਹਾ ਕਿ ਕੇਂਦਰੀ ਚੌਕਸੀ ਕਮਿਸ਼ਨ ਵੱਲੋਂ ਦੇਸ਼ ਭਰ ਚ ਮਨਾਏ ਜਾਂਦੇ ਸਾਲਾਨਾ ਚੌਕਸੀ ਜਾਗਰੂਕਤਾ ਹਫ਼ਤੇ ਲਈ ਇਕ ਵਿਸ਼ੇਸ਼ ਨਾਅਰਾ ਦਿੱਤਾ ਜਾਂਦੈ |
|
ਉਨ੍ਹਾਂ ਅਪੀਲ ਵੀ ਕੀਤੀ ਏ ਕਿ ਭਾਈਚਾਰੇ ਵੱਲੋਂ ਕੀਤੇ ਜਾ ਰਹੇ ਰੋਸ ਮੁਜਾਹਰਿਆਂ ਕਾਰਨ ਆਮ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਪੇਸ਼ ਨਾ ਆਏ |
|
ਮਾਨਸਾ ਚ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਨੇ ਤਿਰੰਗਾ ਲਹਿਰਾਇਆ ਅਤੇ ਪਰੇਡ ਤੋਂ ਸਲਾਮੀ ਲਈ |
|
ਪੰਜਾਬ ਦੇ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਤੇ ਦੋਸ਼ ਲਗਾਇਐ ਕਿ ਉਹ ਦੇਸ਼ ਅੰਦਰ ਜਾਤਪਾਤ ਅਤੇ ਫਿਰਕਾਪ੍ਰਸਤੀ ਦਾ ਸਹਾਰਾ ਲੈ ਕੇ ਆਪਣੇ ਸਿਆਸੀ ਮਨੋਰਥ ਸਾਧਣ ਤੇ ਲਗੇ ਹੋਏ ਨੇ |
|
ਲੋਕ ਨਰੇਂਦਰ ਮੋਦੀ ਐਪ ਜਾਂ ਮਾਈ ਜੀ ਓ ਵੀ ਓਪਨ ਫੋਰਮ ਤੇ ਆਪਣੇ ਵਿਚਾਰ ਜਾਂ ਸੁਝਾਅ ਭੇਜ ਸਕਦੇ ਨੇ |
|
ਸਹਾਇਤਾ ਬਥੇਰੀ ਨਹੀਂ ਏ ਅਤੇ ਭਾਰਤ ਸਰਕਾਰ ਨੂੰ ਵੀ ਇਸ ਚ ਯੋਗਦਾਨ ਪਾਉਣਾ ਚਾਹੀਦੈ |
|
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਸ਼ਵ ਵਿਦਿਆਲਿਆ ਚ ਹੋਈ ਹਿੰਸਾ ਦੇ ਖਿਲਾਫ਼ ਅੱਜ ਚੰਡੀਗੜ੍ਹ ਚ ਖੱਬੇ ਪੱਖੀ ਪਾਰਟੀਆਂ ਨਾਲ ਸਬੰਧਤ ਪੰਜਾਬ ਯੂਨੀਵਰਸਿਟੀ ਚ ਵਿਦਿਆਰਥੀਆਂ ਨੇ ਪ੍ਰਦਰਸ਼ਨ ਕੀਤਾ |
|
ਇਸ ਬਿੱਲ ਉਪਰ ਬੋਲਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਜੰਮੂ ਕਸ਼ਮੀਰ ਚ ਘੱਟ ਗਿਣਤੀ ਭਾਈਚਾਰੇ ਖੁਸ਼ ਨਹੀਂ ਸਨ ਅਤੇ ਸੂਬੇ ਚ ਕੋਈ ਘੱਟ ਗਿਣਤੀ ਕਮਿਸ਼ਨ ਵੀ ਨਹੀਂ ਸੀ |
|
ਸਾਰੀਆਂ ਪਾਰਟੀਆਂ ਵੱਲੋਂ ਆਪਣੇ ਆਪਣੇ ਉਮੀਦਵਾਰਾਂ ਦੇ ਹੱਕ ਚ ਪੂਰੀ ਤਾਕਤ ਲਾਈ ਜਾ ਰਹੀ ਏ |
|
ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ ਨੇ ਇਸ ਗੱਲ ਦੀ ਜਰੂਰਤ ਜਤਾਈ ਕਿ ਅਦਾਲਤੀ ਹੁਕਮ ਮੁਕਾਮੀ ਜ਼ਬਾਨਾਂ ਵਿਚ ਦਸਤੇਯਾਬ ਕਰਵਾਏ ਜਾਣੇ ਚਾਹੀਦੇ ਨੇ ਤਾਂ ਜੋ ਉਹ ਹਰ ਕਿਸੇ ਦੀ ਸਮਝ ਵਿਚ ਆ ਸਕਣ |
|
ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਇਹ ਜਾਣਕਾਰੀ ਅੱਜ ਪੰਜਾਬ ਵਿਧਾਨ ਸਭਾ ਦੇ ਤੀਜੇ ਦਿਨ ਸਿਫ਼ਰ ਕਾਲ ਦੌਰਾਨ ਦਿੱਤੀ |
|
ਮੌਲਿਕ ਕਰੱਤਵਾਂ ਦੀ ਮਹੱਤਤਾ ਤੇ ਇਕ ਸਵਾਲ ਦਾ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਨੇ ਆਸ ਪ੍ਰਗਟਾਈ ਕਿ ਨਵੀਂ ਪੀੜ੍ਹੀ ਸੰਵਿਧਾਨ ਵਿਚ ਦਰਸਾਏ ਮੌਲਿਕ ਕਰਤਵਾਂ ਅਨੁਸਾਰ ਆਪਣੇ ਆਪ ਨੂੰ ਢਾਲ ਕੇ ਕੰਮ ਕਰੇਗੀ |
|
ਅੱਜ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਯੁਵਾ ਮੋਰਚਾ ਨੇ ਪੰਜਾਬ ਚ ਪਿਛਲੇ ਦਿਨੀਂ ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ ਮੌਤਾਂ ਤੇ ਰੋਸ ਪ੍ਰਗਟ ਕਰਨ ਲਈ ਰੋਸ ਮੁਜ਼ਾਹਰੇ ਕੀਤੇ |
|
ਪੰਜਾਬ ਦੇ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓ ਪੀ ਸੋਨੀ ਨੇ ਸ੍ਰੀ ਗੁਰੂ ਤੇਗ ਬਹਾਦਰ ਨਾਲ ਸਬੰਧਤ ਗੁਰਦੁਆਰਾ ਗੁਰੂ ਕਾ ਮਹਿਲ ਪਹੁੰਚ ਕੇ ਮੱਥਾ ਟੇਕਿਆ ਅਤੇ ਉਥੇ ਗੁਰਦੁਆਰਾ ਪ੍ਰਬੰਧਕਾਂ ਨਾਲ ਬੈਠਕ ਵੀ ਕੀਤੀ |
|
ਆਮ ਆਦਮੀ ਪਾਰਟੀ ਨੇ ਪੰਜਾਬ ਦੇ ਗੰਨਾ ਕਾਸ਼ਤਕਾਰਾਂ ਦੇ ਪਿਛਲੇ ਕਈ ਸਾਲਾਂ ਦੇ ਬਕਾਏ ਜਾਰੀ ਕਰਨ ਦੀ ਮੰਗ ਕੀਤੀ ਏ |
|
ਸ੍ਰੀ ਜਾਖੜ ਨੇ ਕਿਹਾ ਕਿ ਭਾਵੇਂ ਇਹ ਚੋਣਾਂ ਪਾਰਟੀ ਨੇ ਆਪਣੇ ਚੋਣ ਨਿਸ਼ਾਨ ਤੇ ਨਹੀਂ ਲੜੀਆਂ ਫਿਰ ਵੀ ਲੋਕਾਂ ਨੇ ਕਾਂਗਰਸੀ ਉਮੀਦਵਾਰਾਂ ਨੂੰ ਜਿਤਾਇਐ |
|
ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਜਿਲ੍ਹਾ ਪੁਲਿਸ ਮੁਖੀ ਸਤਿੰਦਰ ਸਿੰਘ ਨੇ ਦੱਸਿਆ ਕਿ ਆਲੀਸ਼ਾਨ ਕਾਰ ਵਿੱਚ ਸਵਾਰ ਇਨ੍ਹਾਂ ਤਿੰਨਾਂ ਲੜਕਿਆਂ ਨੇ ਸ਼ਰਾਬ ਪੀਤੀ ਹੋਈ ਸੀ ਜਦਕਿ ਚਾਲਕ ਕੋਲ ਡਰਾਇਵਿੰਗ ਲਾਇਸੰਸ ਵੀ ਨਹੀਂ ਸੀ |
|
ਪ੍ਰਧਾਨ ਮੰਤਰੀ ਅੱਜ ਵਾਰਾਨਸੀ ਵਿਚ ਦੇਵ ਦੀਪਾਵਲੀ ਪੂਰਬ ਵਿਚ ਹਿੱਸਾ ਲੈਣ ਪਹੁੰਚੇ ਸੀ |
|
ਦਿੱਲੀ ਵਿਚ ਨਵਾਂ ਅੱਡਾ ਬਣਨ ਤੱਕ ਪੰਜਾਬ ਸਰਕਾਰ ਵੱਲੋਂ ਜਲੰਧਰ ਤੋਂ ਦਿਲੀ ਦੇ ਕੌਮਾਂਤਰੀ ਹਵਾਈ ਅੱਡੇ ਲਈ ਕੌਮੀ ਪਰਮਿਟ ਵਾਲੀਆਂ ਪਨਬਸ ਬੱਸਾਂ ਚਲਾਈਆਂ ਜਾਣਗੀਆਂ |
|
ਮੁੱਖ ਮੰਤਰੀ ਨੇ ਇਸ ਗੱਲ ਤੇ ਵਾਰ ਵਾਰ ਜ਼ੋਰ ਦਿੱਤੈ ਕਿ ਸੂਬੇ ਵਿੱਚ ਧਾਰਮਿਕ ਇਕਸੁਰਤਾ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰਨ ਵਾਲੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ |
|
ਇਸ ਜਿੱਤ ਨਾਲ ਇਸ ਟੀਮ ਨੇ ਯੂਨੀਵਰਸਿਟੀ ਅੰਤਰ ਕਾਲਜ ਮੁਕਾਬਲਿਆਂ ਲਈ ਕੁਆਲੀਫਾਈ ਕਰ ਲਿਐ |
|
ਇਕ ਟਵੀਟ ਚ ਸ੍ਰੀ ਮੋਦੀ ਨੇ ਕਿਹਾ ਕਿ ਇਹ ਪ੍ਰਤੀਯੋਗਤਾ ਨਵੀਂ ਕੌਮੀ ਸਿੱਖਿਆ ਨੀਤੀ ਬਾਰੇ ਵਿੱਲਖਣ ਪਹਿਲੂਆਂ ਨੂੰ ਸਾਂਝਾ ਕਰਨ ਦਾ ਦਿਲਚਸਪ ਤਰੀਕਾ ਏ |
|
ਸ੍ਰੀ ਮੋਦੀ ਨੇ ਲੋਕਾਂ ਨੂੰ ਸੁਝਾਇਆ ਕਿ ਹਰ ਕੋਈ ਆਪਣੇ ਫਰਜ਼ ਬੜੀ ਸੰਜੀਦਗੀ ਨਾਲ ਅੰਜਾਮ ਦੇਵੇ |
|
ਇਹ ਪੁਰਸਕਾਰ ਆਂਗਣਵਾੜੀ ਵਰਕਰਾਂ ਨੂੰ ਉਤਸ਼ਾਹਿਤ ਕਰਨ ਅਤੇ ਸੰਗਠਤ ਬਾਲ ਵਿਕਾਸ ਸੇਵਾਵਾਂ ਸਕੀਮ ਤਹਿਤ ਬਾਲ ਵਿਕਾਸ ਦੇ ਖੇਤਰ ਚ ਉਨ੍ਹਾਂ ਵੱਲੋਂ ਪਾਏ ਗਏ ਉਘੇ ਯੋਗਦਾਨ ਨੂੰ ਮਾਨਤਾ ਦੇਣ ਲਈ ਦਿੱਤਾ ਜਾਂਦੈ |
|
ਬਾਅਦ ਵਿਚ ਸਿਫ਼ਰ ਕਾਲ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਫਿਰ ਇਹ ਮੁੱਦਾ ਉਠਾਇਆ ਗਿਆ |
|
ਉਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਉਤਸਵ ਮੌਕੇ ਵਧਾਈ ਦਿੱਤੀ |
|
ਮੁੱਖ ਮੰਤਰੀ ਨੇ ਅਗਲੇ ਸਾਲ ਗੁਰਪੁਰਬ ਤੱਕ ਇਹ ਲਾਂਘਾ ਅਮਲ ਵਿੱਚ ਲਿਆਉਣ ਨੂੰ ਯਕੀਨੀ ਬਣਾਉਣ ਦੇ ਲਈ ਗਡਕਰੀ ਨੂੰ ਅਪੀਲ ਕਰਦਿਆ ਐਲਾਨ ਕੀਤਾ ਕਿ ਉਹ ਲਾਂਘੇ ਰਾਹੀਂ ਕਰਤਾਰਪੁਰ ਜਾਣ ਵਾਲੇ ਪਹਿਲੇ ਜੱਥੇ ਵਿੱਚ ਸ਼ਾਮਲ ਹੋਣਗੇ |
|
ਰਾਸ਼ਟਰਪਤੀ ਨੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਕਰੀਬੀਆਂ ਨਾਲ ਦੁੱਖ ਸਾਂਝਾ ਕੀਤਾ ਅਤੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਪ੍ਰਾਰਥਨਾ ਕੀਤੀ |
|
ਮਾਸਕ ਸਹੀ ਢੰਗ ਨਾਲ ਪਹਿਨੋ ਨੱਕ ਮੂੰਹ ਢੱਕ ਕੇ ਰੱਖੋ ਅਤੇ ਹੱਥਾਂ ਨੂੰ ਵਾਰ ਵਾਰ ਸਾਬਣ ਨਾਲ ਧੋਵੋ |
|
ਇਸੇ ਤਰ੍ਹਾਂ ਹਰਿਆਣਾ ਵਿਧਾਨ ਸਭਾ ਨੇ ਸਰਬ ਸੰਮਤੀ ਨਾਲ ਇਕ ਮਤਾ ਪਾਸ ਕਰਕੇ ਭਾਰਤੀ ਹਵਾਈ ਫੌਜ ਵੱਲੋਂ ਪਾਕਿਸਤਾਨ ਦੀ ਸਰ ਜ਼ਮੀਂ ਤੇ ਚੱਲ ਰਹੇ ਦਹਿਸ਼ਤੀ ਕੈਂਪ ਤਬਾਹ ਕਰਨ ਦੀ ਸ਼ਲਾਘਾ ਕੀਤੀ ਏ |
|
ਸ੍ਰੀਮਤੀ ਖੇਰ ਨੇ ਕਿਹਾ ਕਿ ਉਹ ਸਾਫ਼ ਛੱਵੀ ਵਾਲੀ ਉਮੀਦਵਾਰ ਨੇ |
|
ਜੇਲ੍ਹ ਚ ਦਾਖਲ ਹੋਣ ਤੇ ਪੰਜਾਬ ਪੁਲਿਸ ਅਤੇ ਪਸਕੋ ਦੇ ਕਰਮਚਾਰੀਆਂ ਵੱਲੋਂ ਤਲਾਸੀ ਲਈ ਜਾਂਦੀ ਐ ਅਤੇ ਦੂਜੀ ਥਾਈਂ ਉਨ੍ਹਾਂ ਨੂੰ ਡੋਰ ਫ੍ਰੇਮ ਮੈਟਲ ਡਿਟਕਟਰ ਵਿਚੋਂ ਗੁਜਾਰਿਆ ਜਾਂਦੈ |
|
ਮੌਸਮ ਵਿਭਾਗ ਨੇ ਕੱਲ੍ਹ ਤੇ ਪਰਸੋਂ ਵੀ ਸੂਬੇ ਚ ਕਈ ਥਾਈਂ ਹਲਕੀ ਤੋਂ ਦਰਮਿਆਨੀ ਵਰਖਾ ਹੋਣ ਦੇ ਅਸਾਰ ਜਤਾਏ ਨੇ |
|
ਉਨ੍ਹਾਂ ਕਿਹਾ ਕਿ ਉਹ ਆਪਣੀ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਮਿਲ ਕੇ ਆਪਣੀ ਗੱਲ ਰੱਖਣਗੇ |
|
ਉਨ੍ਹਾਂ ਕਿਹਾ ਕਿ ਬੀਤੇ ਕੁਝ ਵਰ੍ਹਿਆਂ ਤੋਂ ਭਾਰਤ ਅੰਦਰ ਸ਼ੇਰਾਂ ਦੀ ਗਿਣਤੀ ਵਿਚ ਵੀ ਵਾਧਾ ਹੋਇਐ ਅਤੇ ਨਾਲ ਹੀ ਦੇਸ਼ ਅੰਦਰ ਜੰਗਲਾਤ ਹੇਠਲੇ ਰਕਬੇ ਵਿਚ ਵੀ ਖਾਸੀ ਬੜ੍ਹੋਤਰੀ ਹੋਈ ਹੈ |
|
ਸ੍ਰੀ ਮੋਦੀ ਨੇ ਕਿਹਾ ਕਿ ਵਿਸ਼ਵ ਗਿਆਰਾਂ ਸਤੰਬਰ ਨੂੰ ਹੋਏ ਦਹਿਸ਼ਤੀ ਹਮਲੇ ਨਾਲ ਕੰਬ ਗਿਆ ਸੀ ਅਤੇ ਇਹ ਉਹੀ ਦਿਨ ਸੀ ਜਦੋਂ ਸਵਾਮੀ ਵਿਵੇਕਾਨੰਦ ਨੇ ਵਿਸ਼ਵ ਸ਼ਾਂਤੀ ਦਾ ਸੁਨੇਹਾ ਦਿੱਤਾ ਸੀ |
|
ਇਨ੍ਹਾਂ ਜ਼ਿਲ੍ਹਿਆਂ ਚ ਲੁਧਿਆਣਾ ਜਲੰਧਰ ਪਟਿਆਲਾ ਅੰਮ੍ਰਿਤਸਰ ਮੋਹਾਲੀ ਗੁਰਦਾਸਪੁਰ ਹੁਸ਼ਿਆਰਪੁਰ ਕਪੂਰਥਲਾ ਅਤੇ ਰੋਪੜ ਸ਼ਾਮਲ ਨੇ |
|
ਪ੍ਰਧਾਨ ਮੰਤਰੀ ਨੇ ਨਾਗਰਿਕਤਾ ਸੋਧ ਕਾਨੂੰਨ ਖਿਲਾਫ਼ ਪ੍ਰਦਰਸ਼ਨਾਂ ਨੂੰ ਲੈ ਕੇ ਵਿਰੋਧੀ ਧਿਰ ਨੂੰ ਨਿਸ਼ਾਨੇ ਤੇ ਲਿਆ ਅਤੇ ਕਿਹਾ ਕਿ ਵਿਰੋਧੀ ਧਿਰ ਡਰ ਪੈਦਾ ਕਰ ਰਿਹੈ ਅਤੇ ਦੇਸ਼ ਨੂੰ ਗੁੰਮਰਾਹ ਕਰ ਰਿਹੈ |
|
ਸਕੂਲ ਦੇ ਵਾਂਝੇ ਰਹੇ ਵਿਦਿਆਰਥੀਆਂ ਨੂੰ ਵਾਲੰਟਿਅਰਾਂ ਸਥਾਨਕ ਸਿੱਖਿਅਕਾਂ ਅਤੇ ਸਮੂਹਕ ਭਾਗੀਦਾਰੀ ਦੇ ਜਰੀਏ ਸਿੱਖਿਆ ਦੇਣ ਸਬੰਧੀ ਨਿਰਦੇਸ਼ ਦਿੱਤੇ ਗਏ ਨੇ |
|
ਇਸ ਮੌਕੇ ਈ ਐਮ ਈ ਦੇ ਸੀਨੀਅਰ ਅਫ਼ਸਰ ਮੇਜਰ ਜਨਰਲ ਵੀ ਡੀ ਦੇਸ਼ ਮੁੱਖ ਅਤੇ ਹੋਰ ਅਮਲੇ ਨੇ ਕੋਰ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ |
|
ਉਪ ਰਾਸ਼ਟਰਪਤੀ ਨੇ ਖੁਸ਼ੀ ਜ਼ਾਹਿਰ ਕੀਤੀ ਕਿ ਭਾਰਤੀ ਖੇਤੀਬਾੜੀ ਖੋਜ ਸੰਸਥਾ ਨੇ ਰੋਗ ਵਿਰੋਧੀ ਅਤੇ ਪੋਸ਼ਕ ਤੱਤਾਂ ਨਾਲ ਭਰਪੂਰ ਕਈ ਕਿਸਮਾਂ ਦੀਆਂ ਫਸਲਾਂ ਦੇ ਉਤਪਾਦਨ ਚ ਮਹੱਤਵਪੂਰਨ ਵਿਕਾਸ ਕੀਤੈ |
|
ਗ੍ਰਹਿ ਮੰਤਰਾਲੇ ਵੱਲੋਂ ਮਾਰਚ ਮਹੀਨੇ ਲਾਗੂ ਕੀਤੀ ਗਈ ਤਾਲਾਬੰਦੀ ਮਗਰੋਂ ਸਾਰੀਆਂ ਗਤੀਵਿਧੀਆਂ ਹੌਲੀ ਹੌਲੀ ਮੁੜ ਸ਼ੁਰੂ ਕਰਨ ਲਈ ਦਿਸ਼ਾ ਨਿਰੇਦਸ਼ ਦਿੱਤੇ ਜਾ ਰਹੇ ਨੇ |
|
ਉਨ੍ਹਾਂ ਕਿਹਾ ਕਿ ਐਲ ਈ ਡੀ ਬਲੱਬਾਂ ਨਾਲ ਨਾ ਕੇਵਲ ਸੜਕਾਂ ਤੇ ਰੋਸ਼ਨੀ ਵਧੇਗੀ ਸਗੋਂ ਊਰਜਾ ਦੀ ਬੱਚਤ ਵੀ ਹੋਏਗੀ |
|
ਆਪਣੀ ਸਰਕਾਰ ਦਾ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਮੰਦਭਾਗੀ ਗੱਲ ਏ ਕਿ ਉਹ ਹਰ ਇਕ ਨੂੰ ਨੌਕਰੀ ਨਹੀਂ ਦੇ ਸਕੀ ਪਰ ਕੋਸ਼ਿਸ਼ ਜਾਰੀ ਏ |
|
ਪ੍ਰਧਾਨ ਮੰਤਰੀ ਨੇ ਸੰਸਦ ਮੈਂਬਰਾਂ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਬਜਟ ਸਮਾਗਮ ਦੌਰਾਨ ਮੁੱਦਿਆਂ ਤੇ ਬਹਿਸ ਕਰਨ ਕਿਉਂਕਿ ਲੋਕ ਸੰਸਦ ਦੀ ਕਾਰਵਾਈ ਨੂੰ ਗੌਰ ਨਾਲ ਵੇਖਦੇ ਨੇ |
|
ਪੰਜਾਬ ਦੇ ਸੂਬਾ ਪ੍ਰਧਾਨ ਬਲਬੀਰ ਸਿੰਘ ਨੇ ਕਿਹੈ ਕਿ ਜੇ ਹਾਈ ਕਮਾਨ ਨੇ ਇਸ ਬਾਰੇ ਸੋਚਿਆ ਤਾਂ ਉਹ ਇਸ ਦਾ ਵਿਰੋਧ ਕਰਨਗੇ |
|
ਬੁਲਾਰਿਆਂ ਨੇ ਮੰਗ ਕੀਤੀ ਕਿ ਪਾਰਲੀਮੈਂਟ ਚ ਭਗਤ ਸਿੰਘ ਕੌਮੀ ਰੋਜ਼ਗਾਰ ਗਰੰਟੀ ਕਾਨੂੰਨ ਪਾਸ ਕੀਤਾ ਜਾਏ |
|
ਪੰਜਾਬ ਸਰਕਾਰ ਨੇ ਕਿਹਾ ਕਿ ਇਸ ਭਰਤੀ ਨਾਲ ਸਕੂਲਾਂ ਵਿੱਚ ਅਧਿਆਪਕਾਂ ਦੀ ਕਮੀ ਪੂਰੀ ਹੋ ਜਾਵੇਗੀ |
|
ਇਸ ਮੌਕੇ ਸ੍ਰੀ ਰੰਧਾਵਾ ਨੇ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਸਹਿਕਾਰਤਾ ਵਿਭਾਗ ਆਪਣੇ ਹਰ ਕਰਮਚਾਰੀ ਅਤੇ ਉਸਦੇ ਪਰਿਵਾਰ ਦੀ ਭਲਾਈ ਲਈ ਵਚਨਬੱਧ ਐ |
|
ਦੇਸ਼ ਚ ਬਣਾਈ ਗਈ ਪਣਡੁੱਬੀ ਆਈ ਐਨ ਐਸ ਖੰਡੇਰੀ ਨੂੰ ਅੱਜ ਮੁੰਬਈ ਵਿਖੇ ਭਾਰਤੀ ਫੌਜ਼ ਚ ਸ਼ਾਮਲ ਕਰਨ ਮੌਕੇ ਇਕ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ |
|
ਬਠਿੰਡਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਬੀ ਸ੍ਰੀ ਨਿਵਾਸਨ ਨੇ ਇਸ ਦੀ ਪੁਸ਼ਟੀ ਕੀਤੀ ਐ |
|
ਚੰਡੀਗੜ੍ਹ ਚ ਵੀ ਅੱਜ ਲੋਕਾਂ ਨੂੰ ਸੂਰਜ ਗ੍ਰਹਿਣ ਦੇ ਵੱਖਵੱਖ ਰੂਪ ਦੇਖਣ ਨੂੰ ਮਿਲੇ |
|
ਅੱਗੋਂ ਗੋਲੀ ਚੱਲਣ ਤੇ ਬੀ ਐਸ ਐਫ ਦੀ ਟੁਕੜੀ ਵੱਲੋਂ ਕੀਤੀ ਗਈ ਜੁਆਬੀ ਗੋਲੀ ਬਾਰੀ ਵਿਚ ਇਹ ਘੁਸਪੈਠੀਏ ਮਾਰੇ ਗਏ |
|
ਵਿਭਾਗ ਨੇ ਹੁਣ ਭਰਤੀ ਲਈ ਨਵੇਂ ਤਨਖਾਹ ਸਕੇਲ ਲਾਗੂ ਕਰਨ ਤੋਂ ਇਲਾਵਾ ਕੁਝ ਹੋਰ ਸੋਧਾਂ ਕੀਤੀਆਂ ਨੇ |
|
ਕੇਂਦਰੀ ਖਜਾਨਾ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਨ ਨੇ ਅੱਜ ਆਪਣਾ ਤੀਜਾ ਬਜਟ ਪੇਸ਼ ਕਰਦਿਆਂ ਕਿਹਾ ਕਿ ਦੇਸ਼ ਆਰਥਿਕ ਮੰਦੀ ਦੇ ਹਾਲਤ ਨਾਲ ਨਿਪਟਣ ਲਈ ਤਿਆਰ ਐ |
|
ਹਲਵਾੜਾ ਹਵਾਈ ਫੌਜ ਖੇਤਰ ਚ ਦੋ ਮਿਲੀਮੀਟਰ ਅਤੇ ਮੁਕਤਸਰ ਅਤੇ ਅੰਮ੍ਰਿਤਸਰ ਚ ਇਕ ਮਿਲੀਮੀਟਰ ਵਰਖਾ ਦਰਜ ਕੀਤੀ ਗਈ ਜਿਸ ਨਾਲ ਤਾਪਮਾਨ ਚ ਬਦਲਾਅ ਦਰਜ ਕੀਤਾ ਗਿਐ |
|
ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਜਨਰਲ ਡਾ ਰਿਚਾ ਨੇ ਖਰੀਦ ਪ੍ਰਬੰਧਾਂ ਦੀ ਸਮੀਖਿਆ ਲਈ ਵੱਖ ਵੱਖ ਖਰੀਦ ਏਂਜਸੀਆਂ ਦੇ ਅਧਿਕਾਰੀਆਂ ਅਤੇ ਆੜਤੀਆਂ ਨਾਲ ਬੈਠਕ ਦੌਰਾਨ ਦਿੱਤੀ |
|
ਤਿਹਾੜ ਜੇਲ੍ਹ ਦੇ ਅਧਿਕਾਰੀ ਅੱਜ ਸੱਜਣ ਕੁਮਾਰ ਨੂੰ ਦਿੱਲੀ ਦੰਗਿਆਂ ਦੇ ਇਕ ਹੋਰ ਕੇਸ ਵਿਚ ਅਦਾਲਤ ਵਿਚ ਪੇਸ਼ ਨਹੀਂ ਕਰ ਸਕੇ ਇਸ ਲਈ ਜ਼ਿਲ੍ਹਾ ਅਦਾਲਤ ਨੇ ਪ੍ਰੋਡਕਸ਼ਨ ਵਾਰੰਟ ਜਾਰੀ ਕੀਤੇ ਨੇ |
|
ਕੇਂਦਰ ਸਰਕਾਰ ਨੇ ਮੁਲਕ ਵਿਚ ਨਸ਼ੀਲੇ ਪਦਾਰਥਾਂ ਦੀ ਬੁਰਾਈ ਨਾਲ ਨਿਪਟਣ ਲਈ ਇਕ ਪੰਜ ਸਾਲਾ ਕਾਰਜ ਯੋਜਨਾ ਦਾ ਖਰੜਾ ਤਿਆਰ ਕੀਤੈ |
|
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਵਿਚ ਭੀੜ ਭੜਕੇ ਨੂੰ ਖ਼ਤਮ ਕਰਨ ਲਈ ਸ਼ਹਿਰ ਦੁਆਲੇ ਰਿੰਗ ਰੋਡ ਬਣਾਉਣ ਨੂੰ ਸਿਧਾਂਤਕ ਮਨਜ਼ੂਰੀ ਦੇ ਦਿੱਤੀ ਐ |
|
ਪੰਜਾਬ ਸਰਕਾਰ ਵਲੋਂ ਸੂਬੇ ਭਰ ਵਿੱਚ ਜ਼ਿਲ੍ਹਾ ਪੱਧਰੀ ਪਸੂ ਵਾੜਿਆ ਵਿੱਚ ਗਊਧਨ ਦੀ ਸਾਂਭਸੰਭਾਲ ਲਈ ਤਿੰਨ ਕਰੋੜ ਬਾਰਾ ਲੱਖ ਸਤਾਸੀ ਹਜ਼ਾਰ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ |
|
ਖੇਤੀ ਵਿਭਾਗ ਦਾ ਕਹਿਣੈ ਕਿ ਨਰਮੇ ਦੀ ਬਿਜਾਈ ਵਿਚ ਇੱਕ ਹਫ਼ਤੇ ਤੋਂ ਹੋਰ ਵੱਧ ਦੇਰੀ ਕਰਨਾ ਕਿਸਾਨ ਹਿੱਤਾਂ ਵਿਚ ਨਹੀਂ ਏ |
|
ਉਨ੍ਹਾਂ ਨੇ ਆਪਣੀ ਹੀ ਸਰਕਾਰ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਜੇ ਕਾਰਵਾਈ ਨਾ ਹੋਈ ਤਾਂ ਮੈਂ ਮੰਤਰੀ ਦਾ ਅਹੁੱਦਾ ਛੱਡ ਦਿਆਂਗਾ |
|
ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਅਵਿਨਾਸ਼ ਰਾਏ ਖੰਨਾ ਨੇ ਕਿਹੈ ਕਿ ਕੈਪਟਨ ਸਰਕਾਰ ਨੇ ਉੱਤਰ ਪ੍ਰਦੇਸ਼ ਦੇ ਗੈਂਗਸਟਰ ਮੁਖ਼ਤਾਰ ਅੰਸਾਰੀ ਨੂੰ ਪਨਾਹ ਦੇ ਕੇ ਗ਼ੈਰ ਕਾਨੂੰਨੀ ਕੰਮ ਕੀਤੈ |
|
ਸ੍ਰੀ ਜੇਤਲੀ ਨੇ ਇਹ ਕਹਿੰਦਿਆਂ ਕਿਹਾ ਕਿ ਕੌਮੀ ਸਰਹੱਦਾਂ ਤੋਂ ਪਾਰ ਵਪਾਰ ਕਰਨਾ ਸਮੇਂ ਦੀ ਜ਼ਰੂਰਤ ਏ ਸਰਹੱਦ ਖੋਲ੍ਹਣ ਦਾ ਸੱਦਾ ਦਿੱਤਾ |
|
ਸ੍ਰੀ ਅਰੋੜਾ ਨੇ ਐਲਾਨ ਕੀਤਾ ਕਿ ਹੁਸ਼ਿਆਰਪੁਰ ਦੇ ਇੰਪਰੂਵਮੈਂਟ ਟਰੱਸਟ ਵੱਲੋਂ ਜਿਹੜੀ ਵੀ ਕੋਈ ਨਵੀਂ ਮਾਰਕਿਟ ਉਸਾਰੀ ਜਾਵੇਗੀ ਉਸਾ ਦਾ ਨਾਉਂ ਕਿਸੇ ਸ਼ਹੀਦ ਦੇ ਨਾਉਂ ਉਪਰ ਧਰਿਆ ਜਾਵੇਗਾ |
|
ਇਸ ਨਾਲ਼ ਵੱਖਵੱਖ ਵਿਭਾਗਾਂ ਵਿਚ ਨਿਯੁਕਤੀਆਂ ਅਤੇ ਤਰੱਕੀਆਂ ਦਾ ਕੰਮ ਸਰਲ ਹੋ ਜਾਵੇਗਾ |
Subsets and Splits